ਹਮਜ਼ਾ...ਹੱਕ ਹਕੂਕ ਵਸੀਲਾ,ਹਸਤੀ ਹਲਕੀ ਜੀਕਣ ਤੀਲਾ
ਤੱਕ ਉਪਰ ਨੂੰ ਅੰਬਰ ਨੀਲਾ,ਕੀ ਕੁੱਛ ਬੋਲਦਾ...2
ਮਿੱਤਰਾ ਕਰ ਉਸਤੇ ਇਤਬਾਰ...
ਮਿੱਤਰਾ ਕਰ ਉਸਤੇ ਇਤਬਾਰ,ਹੋਵੇ ਖਿੱਚ ਤਾਂ ਆਉਂਦਾ ਯਾਰ
ਵੇ ਤੂੰ ਇਸ ਫ਼ਾਨੀ ਸੰਸਾਰ ਦੇ,ਵਿੱਚ ਕੀ ਟ੍ਹੋਲਦਾ...
ਹਮਜ਼ਾ...ਹੱਕ ਹਕੂਕ ਵਸੀਲਾ;
ਹੋ ਦਿਲ ਚੋਂ ਨਿੱਕਲੇ, ਪੌੜੀ ਚੜ੍ਹ ਗਏ
ਜਜ਼ਬੇ ਹਿਜਰ ਦੀ ਅੱਗ ਵਿੱਚ ਸੜ ਗਏ
ਕਾਸਦ ਆਪੇ ਈ ਚਿੱਠੀਆਂ ਪੜ੍ਹ ਗਏ,ਜੀ ਹੁਣ ਕੀ ਕਰੀਏ...2
ਮੰਗਦੇ...ਹੋ ਮੰਗਦੇ
ਹੋ ਮੰਗਦੇ,
ਹੁਣ ਅਹਿਸਾਸ ਹਿਫ਼ਾਜ਼ਤ,ਸਹਿਣਾ ਦਰਦ ਤਾਂ ਕਰੀਂ ਰਿਆਜ਼ਤ
ਦਿੰਦਾ ਇਸ਼ਕ ਨਾ ਮੂਲ ਇਜਾਜ਼ਤ,ਮੁੱਖ ਚੋਂ ਸੀ ਕਰੀਏ...
ਹਮਜ਼ਾ,ਹੱਕ ਹਕੂਕ ਵਸੀਲਾ;
ਹੋ ਸਾਂਭੀਂ ਸ੍ਹੱਦਰਾਂ ਵਾਲੀ ਬਗੀਚੀ,ਜੋਬਣ ਛੋਟਾ ਜੀਕਣ ਚੀਚੀ
ਤੇਰਾ ਮਨ ਉੱਚਾ ਮੱਤ ਨਿੱਚੀ,ਰੱਬ ਤੋਂ ਡਰ ਕੇ ਜੀ...2
ਲਗਦੀ ਬੋੜ੍ਹ ਨਹੀਂ ਵਿੱਚ ਗਮਲੇ...
ਲਗਦੀ ਬੋੜ੍ਹ ਨਹੀਂ ਵਿੱਚ ਗਮਲੇ,ਤਾਹੀਂਓ ਰੂਹ ਤੇ ਹੁੰਦੇ ਹਮਲੇ
ਆਸ਼ਿਕ ਹੋ ਜਾਂਦੇ ਨੇ ਕਮਲੇ,ਏਸੇ ਕਰਕੇ ਜੀ...
ਹਮਜ਼ਾ...ਹੱਕ ਹਕੂਕ ਵਸੀਲਾ;
ਇਹਨਾਂ ਲਫਜ਼ਾਂ ਦੇ ਵਿੱਚ ਲੋਰ,ਸਾਨੂੰ ਨਵੀਂ ਸੜ੍ਹਕ ਤੇ ਤੋਰ
ਹੁਣ ਨਈਂ ਮੁੜਨਾ ਲਾ ਲਈਂ ਜੋਰ,ਕਿ ਨੀਂਦਰ ਖੁੱਲ੍ਹ ਗਈ ਏ...2
ਛੱਡ ਗਏ ਮਹਿਰਮ, ਰਹਿ ਗਏ ਕੱਲੇ...
ਛੱਡ ਗਏ ਮਹਿਰਮ ਰਹਿ ਗਏ ਕੱਲੇ,ਕਿਹੜੀ ਮੁੰਦਰੀ ਕਿਹੜੇ ਛੱਲੇ
ਹੁਣ ਸਰਤਾਜ ਹੋਰੀਂ ਵੀ ਚੱਲੇ,ਦਾਰੂ ਡੁੱਲ੍ਹ ਗਈ ਏ...
ਹਮਜ਼ਾ...ਹੱਕ ਹਕੂਕ ਵਸੀਲਾ;
ਓ ਹਮਜ਼ਾ ! ਹੱਕ ਹਕੂਕ ਵਸੀਲਾ...
ਮਖ਼ਮਲ ਸੂਤ ਸ਼ਤੀਰੀ ਤਿੱਲਾ,ਗੁੰਬਦ ਗਰਦਿਸ਼ ਅੰਬਰ ਨੀਲਾ
ਇੱਕੋ ਹਾਣ ਦੇ...
ਆਸ ਉਮੀਦ ਅਤੇ ਇਤਬਾਰ,ਪਿੱਪਲ ਸੜੇ ਨਰਮਦਾ ਪਾਰ
ਮਲਕੀ ਦਰਦ,ਕਰਾਚੀ ਯਾਰ,ਤੁਸੀਂ ਨਹੀਂ ਜਾਣਦੇ...
ਓ ਹਮਜ਼ਾ...ਓ ਹਮਜ਼ਾ...ਹਮਜ਼ਾ
ਹੱਕ ਹਕੂਕ ਵਸੀਲਾ,ਹਸਤੀ ਹਲਕੀ ਜੀਕਣ ਤੀਲਾ
ਤੱਕ ਉਪਰ ਨੂੰ ਅੰਬਰ ਨੀਲਾ,ਕੀ ਕੁੱਛ ਬੋਲਦਾ
ਮਿੱਤਰਾ ਕਰ ਉਸਤੇ ਇਤਬਾਰ..ਅ..
ਹੋ..ਓ..ਅ..ਹੋ..।।
*********************************
ਗਾਇਕ ਅਤੇ ਲੇਖਕ
ਸਤਿੰਦਰ “ਸਰਤਾਜ"





