expr:class='"loading" + data:blog.mobileClass'>
Showing posts with label #ਦਿੱਸ਼ਾ #ਇਸ਼ਕ #ਸ਼ਾਇਰੀ #disshaart #love #lovepoetry #lovequote #poetry. Show all posts
Showing posts with label #ਦਿੱਸ਼ਾ #ਇਸ਼ਕ #ਸ਼ਾਇਰੀ #disshaart #love #lovepoetry #lovequote #poetry. Show all posts

Wednesday, July 27, 2022

ਸੱਚਾ ਇਸ਼ਕ ਖ਼ੁਦਾ ਦਾ


ਸੱਚਾ ਇਸ਼ਕ ਓਸ ਖ਼ੁਦਾ ਦਾ
ਜੋ ਮਿਲ ਕੇ ਜੁਦਾ ਨਾ ਹੋਵੇ
ਝੂਠੇ ਹਨ ਸਭ ਰਿਸ਼ਤੇ ਐੱਥੇ
ਜੋ ਵੀ ਲਾਉਣ ਪ੍ਰੀਤਾਂ,ਸੋ ਰੋਵੇ
ਖ਼ੁਦਾ ਮਹਿਬੂਬ ਬਣ ਜਾਂਦੈ
ਕਦੀ ਮਹਿਬੂਬ ਖ਼ੁਦਾ ਨਾ ਹੋਵੇ

 

Saturday, July 16, 2022

ਛੱਡ ਖਹਿੜਾ

ਉਡੀਕ...ਮੁੱਕਦੀ ਨਹੀਂ !
ਮੁਕਾਉਣੀ ਪੈਂਦੀ ਹੈ ;
ਮਨ ਨੂੰ ਸਮਝਾ ਕੇ...
ਜ਼ਿੰਦਗੀ ਦੇ ਹੋਰ,ਰੰਗ ਦਿਖਾ ਕੇ
ਕੇ ਚਲ ਮਨਾਂ,ਛੱਡ ਖਹਿੜਾ
ਓਥੇ ਕੀ ਮਿਲਣਾ,ਜਿੱਥੇ ਰਹੇ ਚੁੱਪ
ਮੰਗ ਨਾ ਖੈਰਾਤ..!
ਜਿੱਥੇ ਸੁੰਨੇ ਹੋਣ ਜਜ਼ਬਾਤ
ਅੱਗੇ ਤੁਰ, ਛੱਡ ਖਹਿੜਾ 

Tuesday, February 16, 2021

ਸੱਜਣ

ਖ਼ਿਆਲ ਸੱਜਣਾਂ ਦਾ,ਸੱਜਰੀ ਸਵੇਰ ਵਰਗਾ
ਜਿਵੇਂ ਕੱਲਰਾਂ 'ਚ ਮਸਾਂ,ਖਿੜੇ ਕਿਸੇ ਫੁੱਲ ਵਰਗਾ
ਸੱਧਰਾਂ ਦੇ ਬਜ਼ਾਰ,ਕਿਸੇ ਲੁਟੇ ਖੜ੍ਹੇ ਨੂੰ ਮਿਲ ਜੇ
ਬਦਲੇ ਗ਼ਮਾਂ ਦੇ ਸਾਥੀ,ਹੀਰਿਆਂ ਦੇ ਮੁੱਲ ਵਰਗਾ

Life mantras