Monday, March 22, 2021
ਡਰ
Sunday, July 3, 2016
ਜੋ ਬੀਤ ਗਿਆ ਸੋ ਮੁੱਕ ਗਿਆ
Wednesday, May 11, 2016
ਮੈਂ ਆਊਂ ਜਰੂਰ
ਰੱਖੀਂ ਹੌਂਸਲਾ ਮੈਂ ਮੁੜ ਆਊਂ ਜਰੂਰ,
ਬੂਹੇ ਕੁੰਡੀ ਮਾਰੀਂ ਨਾ,ਝੰਮ ਦਈਂ ਬੇਸ਼ੱਕ
ਦੇਹਲੀ ਤੇਰੀ ਪੈਰ ਮੈਂ ਮੁੜ ਪਾਊਂ ਜਰੂਰ,
ਸਫਰ ਜਿੰਦ ਦਾ,ਥਾਈਂ ਬਹਿ ਨੀ ਕਟਣਾ
ਪਰ ਇਹਨੀਂ ਰਾਹੀਂ, ਫੇਰ ਫੇਰਾ ਪਾਊਂ ਜਰੂਰ,
ਐਂਵੇਂ ਤਾਂ ਨੀ ਰੱਖਿਆ ਮੈਂ ਰਹਿੰਦਾ ਕਿਸੇ ਦਾ
ਔਕੜ ਪਰ ਬਣ ਬੇੜੀ ਘੇਰਾ ਪਾਊ ਜਰੂਰ,
ਵਸਲ ਦੀ ਡੋਰ ਓਸ ਹੱਥ ਮੇਰੇ ਮਾਲਕ
ਆਪਣਾ ਜੋਰ ਮਰਨ ਤੱਕ ਲਾਊਂ ਜਰੂਰ,
ਹਰ ਗਿਆ ਜੇ,ਕਿਤੇ ਮਰ ਈ ਗਿਆ ਜੇ
ਬਣ ਲਫ਼ਜ "ਦਿੱਸ਼ਾ" ਬੁਲ੍ਹਾਂ ਤੇਰਿਆਂ ਤੇ
ਯਾਦਾਂ ਵਾਲਾ ਗੀਤ,ਸੱਚੀਂ "ਗਾਊ" ਜਰੂਰ,
ਮੈਂ ਗਾਊਂ ਜਰੂਰ,ਕਿਸੇ ਬਹਾਨੇ ਆਊਂ ਜਰੂਰ;
----------~~*~~----------
***** ਜਗਦੀਸ਼ "ਦਿੱਸ਼ਾ" *****
Saturday, April 9, 2016
ਭਗਤ ਸਿੰਹਾ...ਹੁਣ ! ਕਹਿਣ ਨੂੰ ਕੀ ਬਾਕੀ ਰਹਿ ਗਿਆ...!
ਕਹਿਣ ਨੂੰ ਕੀ ਬਾਕੀ ਰਹਿ ਗਿਆ...!
ਕਿਸੇ ਨੂੰ ਕੀ ਦੋਸ਼ ਦੇਈਏ...ਬੱਸ
ਘਰ ਦੇ ਈ ਬਣਕੇ ਡਾਕੂ ਬਹਿ ਗਏ,
ਹੁਣ ਮਾਰਦੇ ਧੱਕੇ ਓਹ...
ਵੋਟਾਂ ਵੇਲੇ ਸੀ ਜਿਹੜੇ ਬਾਪੂ ਕਹਿ ਗਏ,
ਸਮਾਂ ਆਉਣ ਵਾਲਾ...ਮੁੜ ਫੇਰ !
ਸ਼ਾਹੂਕਾਰਾਂ ਦੀ ਹੱਟੀ ਦੇ ਰਾਹ ਪੈ ਗਿਆ,
ਭਗਤ ਸਿੰਹਾ...ਹੁਣ !
ਕਹਿਣ ਨੂੰ ਕੀ ਬਾਕੀ ਰਹਿ ਗਿਆ...!
ਜਦੋਂ ਤੁਰੇ ਹੋਣੇ ਤੁਸੀਂ...
ਭਾਰਤ ਮਾਂ ਦੀ ਰਾਖੀ ਨੂੰ,
ਨਹੀਂ ਸੋਚਿਆ ਹੋਣਾ,
ਕਿ ਕਦੇ ਉਹ ਦਿਨ ਆਉਣਗੇ ?
....
ਮਾਂ ਦੀ ਲਾਜ ਨੂੰ ਪੁੱਤ ਕੁੱਤੇ ਹੱਥ ਪਾਉਣਗੇ !
ਵੇਖੋ ਜੇ ਕਿਤੋਂ...ਹੁਣ ਥੋਡੀ ਨਜਰ ਪਵੇ !
ਅੱਜ ਓਸੇ ਮਾਂ ਦੀ ਬੋਲੀ ਲਾਉਣ...
ਪੁੱਤ ਅੜੇ ਖੜ੍ਹੇ..!
ਲੁੱਟ ਲੋ ਜਿਨ੍ਹਾਂ ਲੁੱਟਿਆ ਜਾਵੇ...
ਅੱਜ ਇਹ ਦਸਤੂਰ ਏ ਲੋਕਾਂ ਦਾ,
ਭਰਦਾ ਪਤਾ ਨੀਂ ਢਿੱਡ ਕਿਉਂ...
ਇਹਨਾਂ ਰੱਤ ਪੀਣੀਆਂ ਜੋਕਾਂ ਦਾ,
...
ਤੁਸੀਂ ਤਾਂ ਵੀਰਿਓ...ਐਂਵੇਂ ਦੱਸ..
...
ਕਿਹਨਾਂ ਪਿੱਛੇ ਮਰੇ...!
...
ਕਿਉਂ ਇਹਨਾਂ ਲਈ ਮਰੇ ?
ਜਗਦੀਸ਼ "ਦਿੱਸ਼ਾ
Sunday, August 3, 2014
कहानी छोटी तड़प गहरी
बहुत याद आये वो गुज़रा जमाना
आपकी एक झलक पाने को
मेरा तड़प जाना...
कभी दरवाजे पे निगाह तो कभी
धूप में छत पे ही सूख जाना,
तुम्हारे घर की वो
पीछे की सीढियों पे निगाह तो
हर वक्त रहती थी....
तेरे दीदार को कई बार,तरस जाना...
मिलने का मौका एक आध बार मिला
केवल ख़तों से ही काम चलाना...
सच कहूं मैं बिल्कुल अनाडी़ था
कभी हाथ न पकडा,न गले लगाया
लेकिन सच ये भी है कि आपके सिवा
कोई और न था इस दिल में बस पाया...
कितना प्यारे थे तुम मुझे
ये कैसे बतलाऊं,खोल के दिल
कैसे दिखलाऊं,
तुम संग जिंदगी बिताने की चाह थी
तुम बिन जिंदगी को जीना कैसे सिखाऊं...
वक्त की तहों मे लिपट के बेशक्क
मेरा प्यार थोडा दब सा गया था,
लेकिन रूह पर लिखे तेरे नाम को
मैं तो चाह कर भी न मिटा पाऊं...
एक एक पल अपनी बर्बादी का
नहीं भूला,मुझे आज भी याद है,
दर्द जुदाई का बाद मुद्दत के
आज भी बरकरार है ....
अपनी आंखों के सामने अपना प्यार
किसी और का होता,देखता रहा
आखरी मुलाकात तुम छत पे आयी
कुछ बात भी हुई शायद...
फिर तो बस तारों को देखता रहा...
शायद तुम्हे मेरी तड़प का अहसास
इतना न हो,पर खुदा जानता है,
अपनी जिंदगी को खोकर न रोये
ये मेरा दिल है दिलबर...
कहाँ मानता है.................!
Friday, July 26, 2013
" ਕਾਮਯਾਬ ਸਮਾਂ "
ਕਾਮਯਾਬ ਹੋ ਰਿਹਾ ਹੈ ਸਮਾਂ
ਆਪਣਾ ਅਸਰ ਦਿਖਾਉਣ ਵਿੱਚ,
ਯਾਦਾਂ ਦੀ ਲਾਸ਼ ਆਪਣੇ
ਪੈਰਾਂ ਥੱਲੇ ਦਫਨਾੳਣ ਵਿੱਚ;
ਮਿੱਟੀ ਦੀ ਧੂੜ,ਜਿਨ੍ਹਾ
ਚਿੱਤਰਾਂ ਉੱਤੇ ਪਈ ਉਹਨਾਂ,
ਤਸਵੀਰਾਂ ਦਾ ਵਜੂਦ ਮਿਟਾਉਣ ਵਿੱਚ;
ਵਿੱਚ ਵਿਛੋੜੇ ਜਿਹੜੀਆਂ,ਤਰ ਅੱਖੀਆਂ,
ਉਹਨਾਂ ਝੜੀਆਂ ਨੂੰ ਸੁਕਾਉਣ ਵਿੱਚ;
ਹਰ ਕੋਈ ਪੁੱਛੇ,ਤਬਦੀਲੀਆਂ ਦਾ ਕਾਰਨ,
ਕਿਹਦਾ ਹੱਥ ਹੈ ਉਹ
ਬੇਹਾਲੇ-ਹਾਲ ਮੁਕਾਉਣ ਵਿੱਚ;
ਕਾਮਯਾਬ ਹੋ ਗਿਆ ਹੈ ਸਮਾਂ,
ਆਪਣਾ ਅਸਰ ਦਿਖਾਉਣ ਵਿੱਚ ;
ਕਾਮਯਾਬ ਹੋ ਗਿਆ ਹੈ ਸਮਾਂ...!
(ਜਗਦੀਸ਼ ਦੀਸ਼ਾ,29-9-1999)
----------
Sent from my Nokia phone
Wednesday, July 24, 2013
'ਸੁਪਨੇ ਜਿਹਾ ਅਹਿਸਾਸ'
ਤਿੱਖੀ ਨਜ਼ਰ ਨੇ ਕੀਤਾ ਹਲਾਲ ਮੈਨੂੰ,
ਭਾਵੇਂ ਚਾਹੁੰਦੀ ਏਂ ਮੈਨੂੰ ਤੂੰ ਦਿਲੋਂ,ਪਰ
ਲਗੇ ਇਉਂ ਜਿਵੇਂ,ਕਰਦੀ ਏਂ ਮਜ਼ਾਕ ਮੈਨੂੰ,
ਅਸੀਂ ਹੋ ਵੀ ਗਏ ਇੱਕ ਦੂਜੇ ਦੇ,ਪਰ ਫੇਰ ਵੀ
ਕਿਉਂ ਇੱਕ ਸੁਪਨੇ ਜਿਹਾ ਹੁੰਦੈ ਅਹਿਸਾਸ ਮੈਨੂੰ,
ਨਾਂ ਰਹਿਜੇ ਕਿਤੇ ਇਹ ਹਕੀਕਤ ਸੁਪਨਾ ਬਣਕੇ
ਆਖਰੀ ਸਾਹਾਂ ਤੱਕ,ਚਾਹੀਦਾ ਏ ਤੇਰਾ ਪਿਆਰ ਮੈਨੂੰ,
ਲੜ ਜਾਵਾਂ ਪੂਰੀ ਦੁਨੀਆਂ ਨਾਲ,ਜੇ
ਨਹੀਂ ਛੱਡੇਂਗੀ ਸਾਥ ਤੂੰ ਮੇਰਾ,ਪਹਿਲਾਂ
ਕਰਨਾ ਪੈਣਾ ਇਹ ਇਕਰਾਰ ਤੈਨੂੰ...
(22ਦੀਸ਼ਾ)
----------
Sent from my Nokia phone
Sunday, July 21, 2013
ਰੰਜਨ ਆਤਮਜੀਤ ਦੀ ਇੱਕ ਰਚਨਾ
ਸਾਜ਼ਿਸ਼ੀ ਹਵਾ ਨੂੰ ਅਾਖੋ ਕਿ ਕੁਝ ਸ਼ੱਕ ਹੈ ਤਾਂ ਮੇਰੇ ਪਰਾਂ ਨੂੰ ਪਰਖ ਲਵੇ,
ਪਹੁੰਚਣਾ ਤਾਂ ਮੈਂ ਜਰੂਰ ਹੈ ਚਾਹੇ ਮੰਜਿਲ ਕੁਝ ਹੋਰ ਪਰਾਂ ਸਰਕ ਲਵੇ ।
ਸਵੇਰ ਹੋਈ ਤਾਂ ਮੈਂ ਸੂਰਜ ਨੂੰ ਲੈ ਹੀ ਆਵਾਂਗਾ,ਪਰ ਪਹਿਲਾਂ,
ਇਸ ਨਗਰ ਦੇ ਹਨੇਰਿਆਂ 'ਚ ਕਿਸੇ ਸੱਸੀ ਦਾ ਮਹਿਰਮ ਗਰਕ ਲਵੇ ।
ਫਿਰ ਕੋਈ ਅੌਖੇ ਨਹੀਂ ਉਸ ਲਈ ਅਰਥ ਬਿਰਖਾਂ ਦੇ ਪਹਿਚਾਨਣੇ,
ਮਾਰੂਥਲ ਵਿੱਚ ਜੇ ਕੁਝ ਘੜੀਆਂ ਮੁਸਾਫਿਰ ਛਾਂ ਲਈ ਤਰਸ ਲਵੇ ।
ਕੁਝ ਆਸ ਸੀ ਪਿਆਰ ਦੇ ਖਤਾਂ ਤੇ ਮਹਿਬੂਬ ਦੇ ਰੁਮਾਲ ਨੂੰ,
ਕਿ ਸ਼ਾਇਦ ਭਲਕੇ ਉਹ ਵੀ ਇਕਾਂਤ ਲਈ ਕੱਢ ਕੁਝ ਵਕਤ ਲਵੇ ।
ਮੇਰੀ ਕੱਚੀ ਉਮਰ ਨੂੰ ਹੰਢਾਇਆ ਮਾਹੀ ਨੇ ਕੁਝ ਇਸ ਤਰਾਂ,
ਜਿਵੇਂ ਪੱਕੀ ਫਸਲ ਤੇ ਕੋਈ ਬੱਦਲ ਕਾਲਾ ਧਿੰਗਜ਼ੋਰੀ ਬਰਸ ਲਵੇ ।
ਕਰਨ ਕਿਸ ਕੋਲ ਫਰਿਆਦ ਆਖਿਰ ਇਹ ਵਿਚਾਰੀਆਂ ਤਿਤਲੀਆਂ,
ਜਦੋਂ ਕਾਗਜ਼ ਦੇ ਫੁੱਲਾਂ ਨੂੰ ਕੋਈ ਸਜ਼ਾ ਕੇ ਬਾਗਾਂ ਵਿੱਚ ਵਰਤ ਲਵੇ ।
ਆ ਉਦੋਂ ਤੱਕ ਕਰ ਦੇਈਏ ਸਭ ਉਮੰਗਾਂ ਤੇ ਖਾਹਿਸ਼ਾਂ ਨੂੰ ਮੁਲਤਵੀ,
ਜਦੋਂ ਤੱਕ ਯਾਰੀਆਂ ਲਾਉਣ ਦੀ ਉਮਰ ਇਸ ਨਗਰ ਚ ਨਾਂ ਪਰਤ ਲਵੇ ।
ਚਾਹੁੰਦੇ ਹੋ ਜੇ ਹਰ ਹਰਫ਼ ਨੂੰ ਮੇਰੇ ਸੀਨੇ ਦੇ ਪਾਰ ਕਰਨਾ,
ਤਾਂ ਗਜ਼ਲ ਨੂੰ ਆਖੋ ਕਿ ਹਿੱਸੇ ਆਪਣੇ ਦਾ ਇਹ ਮੰਗ ਕੇ ਦਰਦ ਲਵੇ ।
----------
Sent from my Nokia phone
-
ਗੀਤ - ਹਮਜ਼ਾ ਗਾਇਕ - ਸਤਿੰਦਰ ਸਰਤਾਜ ਐਲਬਮ - ਹਮਜ਼ਾ ********* ਓ ਹਮਜ਼ਾ...ਓ ਹਮਜ਼ਾ ਹਮਜ਼ਾ...ਹੱਕ ਹਕੂਕ ਵਸੀਲਾ,...
-
ਪੰਜਾਬ ‘ਚ ਨਵੀਂ ਸਰਕਾਰ ਕਿਸ ਦੀ ਬਣੂ ਕਿਸ ਦੀ ਨਹੀਂ ਹਾਲੇ ਕੁਝ ਨੀਂ ਕਹਿ ਸਕਦੇ।ਪਰ,ਜੇ ਪਹਿਲਾਂ ਆਲਾ ਹਿਸਾਬ ਲਾਈਏ...ਕਿ ਜੇ ਇਹੀ ਦੋਏ ਪਾਰਟੀਆਂ ਹੁੰਦੀਆਂ ਤਾਂ ਕਿਸ...
-
"जिंदगी में आगे बढ़ने के लिए आपकी इच्छाशक्ति मजबूत होनी चाहिए" किसी के कहे ये शब्द कब जिंदगी का अहम सबक बन गये,याद नहीं ! लेकिन म...




