expr:class='"loading" + data:blog.mobileClass'>
Showing posts with label ਜੀਵਨ. Show all posts
Showing posts with label ਜੀਵਨ. Show all posts

Sunday, July 3, 2016

ਜੋ ਬੀਤ ਗਿਆ ਸੋ ਮੁੱਕ ਗਿਆ


ਅੱਜ ਨੂੰ ਸਾਂਭ ਛੱਡ ਪਿੱਛਲਾ ਰੋਣਾ
ਬੀਤ ਗਏੇ ਨੂੰ ਨਾ ਜੱਫੀਆਂ ਪਾ,
ਜੋ ਬੀਤ ਗਿਆ ਸੋ ਮੁੱਕ ਗਿਆ
ਦੇ ਯਾਦਾਂ ਦੇ ਸਭ ਦਰਦ ਭੁਲਾ;

ਸੋਹਣੀ ਰੰਗ ਬਿਰੰਗੀ ਤਿਤਲੀ
ਉਹ ਤੇਰੀ ਹੈ ਤੇ ਨਾ ਮੇਰੀ ਹੈ,
ਨਿੱਤ ਨਵੇਂ ਫੁੱਲਾਂ ਦੀ ਸਾਥਣ ਜੋ
ਰਹੀ ਉਹ ਆਪਣੇ ਕਰਮ ਕਮਾ:

ਖੁਸ਼ਬੂਆਂ ਦੀ ਨਾ ਕੋਈ ਵਸੀਅਤ
ਕੋਈ ਨਾ ਸਕਿਆ ਨਾਂ ਆਪਣੇ ਲੁਆ,
ਤੂੰ ਫੁੱਲ ਤੇਰੀ ਆਪਣੀ ਸ਼ੋਭਾ
ਐਂਵੇਂ ਮਰ ਮਰ ਕੇ ਨਾ ਜੂਨ ਹੰਢਾ;


ਕਿਸੇ ਦੀ ਪੈੜ ਨਹੀਂ ਦੇਖੀ ਦੀ
ਮੰਜਿਲ “ਦਿੱਸ਼ਿਆ" ਜੇ ਤੂੰ ਪਾਉਣੀ ਏ,
ਬੰਨ੍ਹ ਲੈ ਗੰਢ ਉਮੀਦ ਦੀ ਪੱਲੇ
ਰਾਹ ਚਲ ਆਪਣਾ ਤੂੰ ਆਪ ਬਣਾ ;


ਰਚਨਾ
ਜਗਦੀਸ਼ “ਦਿਸ਼ਾ"
3 ਜੁਲਾਈ 2016


Wednesday, May 11, 2016

ਮੈਂ ਆਊਂ ਜਰੂਰ

                       ਨਾਂ ਰੋ,ਹਸ ਕੇ ਵਿਦਾ ਕਰ ਮੈਨੂੰ
                     ਰੱਖੀਂ ਹੌਂਸਲਾ ਮੈਂ ਮੁੜ ਆਊਂ ਜਰੂਰ,
                   ਬੂਹੇ ਕੁੰਡੀ ਮਾਰੀਂ ਨਾ,ਝੰਮ ਦਈਂ ਬੇਸ਼ੱਕ
                   ਦੇਹਲੀ ਤੇਰੀ ਪੈਰ ਮੈਂ ਮੁੜ ਪਾਊਂ ਜਰੂਰ,
                   ਸਫਰ ਜਿੰਦ ਦਾ,ਥਾਈਂ ਬਹਿ ਨੀ ਕਟਣਾ
                ਪਰ ਇਹਨੀਂ ਰਾਹੀਂ, ਫੇਰ ਫੇਰਾ ਪਾਊਂ ਜਰੂਰ,
                 ਐਂਵੇਂ ਤਾਂ ਨੀ ਰੱਖਿਆ ਮੈਂ ਰਹਿੰਦਾ ਕਿਸੇ ਦਾ
                 ਔਕੜ ਪਰ ਬਣ ਬੇੜੀ ਘੇਰਾ ਪਾਊ ਜਰੂਰ,
                   ਵਸਲ ਦੀ ਡੋਰ ਓਸ ਹੱਥ ਮੇਰੇ ਮਾਲਕ
                   ਆਪਣਾ ਜੋਰ ਮਰਨ ਤੱਕ ਲਾਊਂ ਜਰੂਰ,
                  ਹਰ ਗਿਆ ਜੇ,ਕਿਤੇ ਮਰ ਈ ਗਿਆ ਜੇ
                   ਬਣ ਲਫ਼ਜ "ਦਿੱਸ਼ਾ" ਬੁਲ੍ਹਾਂ ਤੇਰਿਆਂ ਤੇ
                 ਯਾਦਾਂ ਵਾਲਾ ਗੀਤ,ਸੱਚੀਂ "ਗਾਊ" ਜਰੂਰ,
                ਮੈਂ ਗਾਊਂ ਜਰੂਰ,ਕਿਸੇ ਬਹਾਨੇ ਆਊਂ ਜਰੂਰ;
                       ----------~~*~~----------
                  ***** ਜਗਦੀਸ਼ "ਦਿੱਸ਼ਾ" *****
****ਮਿਤੀ 10 ਮਈ 2016***

Tuesday, July 23, 2013

ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ
(13nov.1780-27june1839)
ਉਨ੍ਹਾ ਦੇ ਚਲਾਣੇ ਤੋਂ ਕਈ ਵਰ੍ਹੇ ਬਾਅਦ ਵੀ,ਉਸੇ ਸ਼ਾਂਤ,ਸੁਖੀ ਤੇ ਸੁਰੱਖਿਅਤ ਪੰਜਾਬ ਦੇ ਕੌਮੀ ਕਵੀ,ਸਯੱਦ ਸ਼ਾਹ ਮੁਹੰਮਦ (੧੭੮੨-੧੮੬੨) ਨੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ,ਇਹ ਖੁੱਲੇ-ਬੰਦ ਆਖਿਆ ਸੀ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ ।
ਮੁਲਤਾਨ,ਕਸ਼ਮੀਰ,ਪਸ਼ੌਰ,ਚੰਬਾ,
ਜੰਮੂ,ਕਾਂਗੜਾ,ਕੋਟ ਨਿਵਾਇ ਗਿਆ ।
ਹੋਰ ਦੇਸ਼ ਲਦਾਖ਼ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ ।

----------
Sent from my Nokia phone

Life mantras