ਵੈਸੇ ਤਾਂ ਮਖੌਲ,ਵਿਅੰਗ ਜਾਂ ਕੋਈ ਸੱਚੀ ਗੱਲ ਕਿਸੇ ਵੀ ਭਾਸ਼ਾ ਵਿੱਚ ਕਹੀ ਜਾਂ ਲਿਖੀ ਗਈ ਹੋਵੇ ਉਸਨੂੰ ਪੜ੍ਹਨ-ਸੁਣਨ ਵਿੱਚ ਅਨੰਦ ਆਉਣਾ ਲਾਜ਼ਮੀ ਹੈ।ਪਰ,ਆਪਣੀ ਮਾਂ-ਬੋਲੀ ਭਾਸ਼ਾ ਵਿੱਚ ਪੜ੍ਹਨ-ਸੁਣਨ ਦਾ ਇੱਕ ਵੱਖਰਾ ਹੀ ਨਜਾਰਾ ਹੈ,ਇੱਕ ਆਪਣਾ ਵੱਖਰਾ ਹੀ ਸੁਆਦ ਹੈ।ਹੁਣ ਅਸੀਂ ਪੰਜਾਬੀ ਹਾਂ ਤੇ ਪੰਜਾਬੀ ਭਾਸ਼ਾ ਵਿੱਚ ਕੀਤੇ ਗਏ ਮਖੌਲ ਅਤੇ ਵਿਅੰਗ ਨੂੰ ਸੁਣਨਾ ਵੱਧ ਪਸੰਦ ਕਰਦੇ ਹਾਂ।ਹਾਸੇ-ਮਖੌਲ ਦੀ ਇਸ ਪ੍ਰੰਪਰਾ ਨੂੰ ਬਹੁਤ ਉੱਚੇ ਪੱਧਰ ਤੇ ਲੋਕਾਂ ਵਿੱਚ ਪ੍ਰਸਿੱਧ ਕਰਨ ਦਾ ਸਿਹਰਾ ਪੰਜਾਬ ਦੇ ਕੁਝ ਵਧੀਆ ਗਿਣੇ-ਚੁਣੇ ਕਲਾਕਾਰਾਂ ਵਿੱਚੋਂ ਇੱਕ “ਭਗਵੰਤ ਮਾਨ” ਨੂੰ ਜਾਂਦਾ ਹੈ, ਜਿਹਨਾਂ ਨੇ ਆਪਣੀ ਪ੍ਰਤਿਭਾ ਸਦਕਾ ਕਰੋੜਾਂ ਪੰਜਾਬੀਆਂ ਦੇ ਦਿਲਾਂ ‘ਚ ਜਗ੍ਹਾ ਬਣਾਈ।
ਕੁਝ ਸਾਲ ਪਹਿਲਾਂ ਭਗਵੰਤ ਮਾਨ ਨੇ ਆਪਣੇ ਕਲਾਕਾਰੀ ਦੇ ਖੇਤਰ ਵਿੱਚ ਮੱਲਾਂ ਮਾਰਨ ਤੋਂ ਬਾਅਦ ਪੰਜਾਬੀਆਂ ਦੇ ਦੁਖ-ਦਰਦ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਦੀ ਦੇਣ “ਗੁਰਬਤ ਅਤੇ ਧੱਕੇਸ਼ਾਹੀ” ਦੀ ਦਲਦਲ ਵਿੱਚੋਂ ਕੱਢਣ ਲਈ ਕਮਰ ਕਸੀ।ਉਹ ਬਹੁਤ ਵੱਡੇ ਫਰਕ ਨਾਲ ਸਥਾਪਿਤ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਹਰਾਕੇ ਐਮ.ਪੀ ਬਣੇ ਅਤੇ ਲੋਕਸਭਾ ਅਸੈਂਬਲੀ ਪਹੁੰਚੇ।ਜਿੱਥੇ ਰਵਾਇਤੀ ਢੰਗ ਛੱਡ ਪੂਰੀ ਦ੍ਰਿੜਤਾ ਨਾਲ ਆਪਣੇ ਹੀ ਅੰਦਾਜ਼ ਵਿੱਚ ਜਨਤਾ ਦੇ ਮਸਲੇ ਚੁੱਕੇ ਜਿਹਨਾਂ ਦੀ ਲੋਕਾਂ ਵਲੋਂ ਖੂਬ ਪ੍ਰਸ਼ੰਸਾ ਵੀ ਹੋਈ।
ਐਤਕੀ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਤਾਂ ਕੋਈ ਜਵਾਬ ਹੀ ਨਹੀਂ।ਉਨ੍ਹਾਂ ਪੰਜਾਬ ਨੂੰ ਇੱਕ ਅਵਾਜ਼ ਵਿੱਚ ਬੋਲਣ ਲਾ ਦਿੱਤਾ ਹੈ ਕਿ ਜਨਤਾ ਹੁਕਮਰਾਨਾਂ ਦੀ ਧੱਕੇਸ਼ਾਹੀ ਹੋਰ ਨਹੀਂ ਸਹੇਗੀ ਅਤੇ ਇਸ ਵਾਰ ਇੱਕ ਐਹੋ ਜਿਹੀ ਸਰਕਾਰ ਨੂੰ ਸੇਵਾ ਦਾ ਮੌਕਾ ਦੇਵੇਗੀ ਜੋ ਸੱਚ ਹੀ ਸੇਵਾ ਕਰਨਾ ਚਾਹੁੰਦੀ ਹੈ...ਰਾਜ ਨਹੀਂ।
ਇਹ ਮੇਰੀ ਆਪਣੀ ਸੋਚ ਹੈ ਕਿ ਜੇ ਲੋਕ ਵਧ ਚੜ੍ਹ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਕੋਈ ਸ਼ੱਕ ਦੀ ਗੱਲ ਨਹੀਂ ਕਿ ਪੰਜਾਬ ਦਾ ਭਵਿੱਖ ਸਹੀ ਹੱਥਾਂ ਵਿੱਚ ਹੋਵੇਗਾ ਅਤੇ ਲੋਕਾਂ ਨੂੰ ਇਨਸਾਫ ਤੋਂ ਇਲਾਵਾ ਵਧਣ-ਫੁੱਲਣ ਦੇ ਵਾਧੂ ਮੌਕੇ ਮਿਲਣਗੇ,ਅਤੇ ਦੁਬਾਰਾ ਇਹ ਪੰਜਾਬ ਫਿਰ ਤੋਂ ਆਪਣੇ ਸਾਬਤ-ਸਥਿਰ ਉਸੇ ਰੂਪ ਵਿੱਚ ਪੰਜਾਬੀਆਂ ਦੇ ਹੱਥ ਹੋਵੇਗਾ ਜਿਸ ਖੁਸ਼ਹਾਲ ਪੰਜਾਬ ਦੀ ਸਿਫਤਾਂ-ਬਾਤਾਂ ਅਸੀਂ ਸੁਣ-ਸੁਣ ਵੱਡੇ ਹੋਏ ਹਾਂ।
ਧੰਨਵਾਦ।
ਜਗਦੀਸ਼ ਕੁਮਾਰ ਦਿੱਸ਼ਾ
16/01/2017
{ਚਿੱਤਰ : ਜਗਦੀਸ਼ ਦਿੱਸ਼ਾ}
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

