expr:class='"loading" + data:blog.mobileClass'>
Showing posts with label ਮਜਬੂਰੀ. Show all posts
Showing posts with label ਮਜਬੂਰੀ. Show all posts

Friday, January 18, 2019

ਆਟੇ ਦੀ ਢੋਲੀ

ਕਿੱਥੋਂ ਲੈ ਜਾਂ ਘੁਮਾਉਣ ਜਿੱਦ ਕਰਦੇ ਜੁਆਕਾਂ ਨੂੰ
ਹਾਲੇ ਭੁੱਖ ਆਲਾ ਪਾੜ ਤਾਂ ਪੂਰਿਆ ਜਾਵੇ ਨਾ,
ਦਿਨੋਂ ਦਿਨ ਮਹਿੰਗਾਈ ਜਿਓਂ ਦਿਓ ਕੱਦ ਵਧੇ
ਪੇੱਡਾ ਕਮਾਈ ਦਾ ਰੱਬਾ ਕਿਉਂ ਬੂਰਿਆ ਜਾਵੇ ਨਾ,
ਢੋਲੀ ਆਟੇ ਦੀ ਭੁੱਖੀ ਭੁੱਬਾਂ ਮਾਰੇ ਰੋਜ਼ ਰੋਜ਼
ਰਿਜਕ ਟੱਬਰ ਦੇ ਮੁੰਹੀਂ ਪੂਰਾ ਸੂਰਾ ਵੀ ਜਾਵੇ ਨਾ,
“ਦਿੱਸ਼ਾ” ਰਾਹਾਂ ਦੀ ਭੱਜ ਭੱਜ ਨਿੱਤ ਵਾਟ੍ਹ ਮੁਕਾਵੇ
ਰਾਹ ਭੈੜਾ ਇਹ ਕਿਸੇ ਮੰਜਲ ਵਲ ਨੂੰ ਜਾਵੇ ਨਾ,
ਰਾਹ ਭੈੜਾ ਇਹ ਕਿਸੇ ਮੰਜਲ ਵਲ ਨੂੰ ਜਾਵੇ ਨਾ।
Jagdish Kumar Dissha

Life mantras