ਐਨਾਂ....
ਕਿਉਂ ਡਰ ਲਗਦੈ ?
ਕਿ ਕਿਤੇ ਰੁੱਸ ਨਾ ਜਾਵੇ !
ਮਸਾਂ ਮਸਾਂ ਤਾਂ ਬਹੁੜਿਆ ਏ
ਮੁੜ ਸੱਜਣ ਦਿਲ ਦੇ ਵਿਹੜੇ,
ਚਾਵਾਂ ਭਰਿਆ ਭਾਂਡਾ
ਹੱਥੋਂ ਮੇਰੇ ਰੁੜ ਨਾ ਜਾਵੇ;
ਰੱਖਾਂ ਬੋਚ ਬੋਚ ਪੈਰ
ਨਾਲ ਓਹਦੇ ਚੱਲਣੇ ਨੂੰ,
ਕਾਹਲ ਕਰੀਂ ਤੋਂ ਹਰਖਿਆ
ਪਿੱਛੇ ਮੁੜ ਨਾ ਜਾਵੇ;
ਇਸ਼ਕ਼ ਕਮਾਉਣਾ ਨਹੀਂ ਸੌਖਾ
“ਦਿੱਸ਼ਾ"ਡਰੇ ਏਸੇ ਲਈ !
ਵਫ਼ਾ ਉਹਦੀ ਬਦਲੇ
ਵਜ਼ਨ ਮੇਰੇ ਇਸ਼ਕ ਦਾ
ਕਿਤੇ ਥੁੜ ਨਾ ਜਾਵੇ।
No comments:
Post a Comment