ਅੱਜ ਨੂੰ ਸਾਂਭ ਛੱਡ ਪਿੱਛਲਾ ਰੋਣਾ
ਬੀਤ ਗਏੇ ਨੂੰ ਨਾ ਜੱਫੀਆਂ ਪਾ,
ਜੋ ਬੀਤ ਗਿਆ ਸੋ ਮੁੱਕ ਗਿਆ
ਦੇ ਯਾਦਾਂ ਦੇ ਸਭ ਦਰਦ ਭੁਲਾ;
ਸੋਹਣੀ ਰੰਗ ਬਿਰੰਗੀ ਤਿਤਲੀ
ਉਹ ਤੇਰੀ ਹੈ ਤੇ ਨਾ ਮੇਰੀ ਹੈ,
ਨਿੱਤ ਨਵੇਂ ਫੁੱਲਾਂ ਦੀ ਸਾਥਣ ਜੋ
ਰਹੀ ਉਹ ਆਪਣੇ ਕਰਮ ਕਮਾ:
ਖੁਸ਼ਬੂਆਂ ਦੀ ਨਾ ਕੋਈ ਵਸੀਅਤ
ਕੋਈ ਨਾ ਸਕਿਆ ਨਾਂ ਆਪਣੇ ਲੁਆ,
ਤੂੰ ਫੁੱਲ ਤੇਰੀ ਆਪਣੀ ਸ਼ੋਭਾ
ਐਂਵੇਂ ਮਰ ਮਰ ਕੇ ਨਾ ਜੂਨ ਹੰਢਾ;
ਕਿਸੇ ਦੀ ਪੈੜ ਨਹੀਂ ਦੇਖੀ ਦੀ
ਮੰਜਿਲ “ਦਿੱਸ਼ਿਆ" ਜੇ ਤੂੰ ਪਾਉਣੀ ਏ,
ਬੰਨ੍ਹ ਲੈ ਗੰਢ ਉਮੀਦ ਦੀ ਪੱਲੇ
ਰਾਹ ਚਲ ਆਪਣਾ ਤੂੰ ਆਪ ਬਣਾ ;
ਰਚਨਾ
ਜਗਦੀਸ਼ “ਦਿਸ਼ਾ"
3 ਜੁਲਾਈ 2016

No comments:
Post a Comment