'ਰੰਜਨ ਆਤਮਜੀਤ ਦੀ ਇੱਕ ਰਚਨਾ'
ਸਾਜ਼ਿਸ਼ੀ ਹਵਾ ਨੂੰ ਅਾਖੋ ਕਿ ਕੁਝ ਸ਼ੱਕ ਹੈ ਤਾਂ ਮੇਰੇ ਪਰਾਂ ਨੂੰ ਪਰਖ ਲਵੇ,
ਪਹੁੰਚਣਾ ਤਾਂ ਮੈਂ ਜਰੂਰ ਹੈ ਚਾਹੇ ਮੰਜਿਲ ਕੁਝ ਹੋਰ ਪਰਾਂ ਸਰਕ ਲਵੇ ।
ਸਵੇਰ ਹੋਈ ਤਾਂ ਮੈਂ ਸੂਰਜ ਨੂੰ ਲੈ ਹੀ ਆਵਾਂਗਾ,ਪਰ ਪਹਿਲਾਂ,
ਇਸ ਨਗਰ ਦੇ ਹਨੇਰਿਆਂ 'ਚ ਕਿਸੇ ਸੱਸੀ ਦਾ ਮਹਿਰਮ ਗਰਕ ਲਵੇ ।
ਫਿਰ ਕੋਈ ਅੌਖੇ ਨਹੀਂ ਉਸ ਲਈ ਅਰਥ ਬਿਰਖਾਂ ਦੇ ਪਹਿਚਾਨਣੇ,
ਮਾਰੂਥਲ ਵਿੱਚ ਜੇ ਕੁਝ ਘੜੀਆਂ ਮੁਸਾਫਿਰ ਛਾਂ ਲਈ ਤਰਸ ਲਵੇ ।
ਕੁਝ ਆਸ ਸੀ ਪਿਆਰ ਦੇ ਖਤਾਂ ਤੇ ਮਹਿਬੂਬ ਦੇ ਰੁਮਾਲ ਨੂੰ,
ਕਿ ਸ਼ਾਇਦ ਭਲਕੇ ਉਹ ਵੀ ਇਕਾਂਤ ਲਈ ਕੱਢ ਕੁਝ ਵਕਤ ਲਵੇ ।
ਮੇਰੀ ਕੱਚੀ ਉਮਰ ਨੂੰ ਹੰਢਾਇਆ ਮਾਹੀ ਨੇ ਕੁਝ ਇਸ ਤਰਾਂ,
ਜਿਵੇਂ ਪੱਕੀ ਫਸਲ ਤੇ ਕੋਈ ਬੱਦਲ ਕਾਲਾ ਧਿੰਗਜ਼ੋਰੀ ਬਰਸ ਲਵੇ ।
ਕਰਨ ਕਿਸ ਕੋਲ ਫਰਿਆਦ ਆਖਿਰ ਇਹ ਵਿਚਾਰੀਆਂ ਤਿਤਲੀਆਂ,
ਜਦੋਂ ਕਾਗਜ਼ ਦੇ ਫੁੱਲਾਂ ਨੂੰ ਕੋਈ ਸਜ਼ਾ ਕੇ ਬਾਗਾਂ ਵਿੱਚ ਵਰਤ ਲਵੇ ।
ਆ ਉਦੋਂ ਤੱਕ ਕਰ ਦੇਈਏ ਸਭ ਉਮੰਗਾਂ ਤੇ ਖਾਹਿਸ਼ਾਂ ਨੂੰ ਮੁਲਤਵੀ,
ਜਦੋਂ ਤੱਕ ਯਾਰੀਆਂ ਲਾਉਣ ਦੀ ਉਮਰ ਇਸ ਨਗਰ ਚ ਨਾਂ ਪਰਤ ਲਵੇ ।
ਚਾਹੁੰਦੇ ਹੋ ਜੇ ਹਰ ਹਰਫ਼ ਨੂੰ ਮੇਰੇ ਸੀਨੇ ਦੇ ਪਾਰ ਕਰਨਾ,
ਤਾਂ ਗਜ਼ਲ ਨੂੰ ਆਖੋ ਕਿ ਹਿੱਸੇ ਆਪਣੇ ਦਾ ਇਹ ਮੰਗ ਕੇ ਦਰਦ ਲਵੇ ।
----------
Sent from my Nokia phone

No comments:
Post a Comment