expr:class='"loading" + data:blog.mobileClass'>

Saturday, July 20, 2013

Nazm of Baba Nazmi

'ਅੱਖਰਾਂ ਵਿੱਚ ਸਮੁੰਦਰ ਰੱਖਾਂ,ਮੈਂ ੲਿਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ੲੇ,ਦੀਵਾ ਬਾਲ ਪੰਜਾਬੀ ਦਾ,
ਜਿਹੜੇ ਅਾਖਣ ਵਿੱਚ ਪੰਜਾਬੀ,ਵੁਸੱਤ ਨਹੀਂ ਤਹਿਜੀਬ ਨਹੀਂ
ਪੜਕੇ ਵੇਖਣ ਵਾਰਿਸ,ਬੁੱਲਾ,ਬਾਹੂ ਲਾਲ ਪੰਜਾਬੀ ਦਾ,
ਲੋਕੀਂ ਮੰਗ-ਮੰਗਾ ਕੇ ਅਾਪਣਾ,ਬੋਹਲ ਬਣਾ ਕੇ ਬਹਿ ਗੲੇ ਨੇ
ਅਸੀਂ ਤਾਂ ਮਿੱਟੀ ਕਰ ਦਿੱਤਾ ੲੇ,ਸੋਨਾ ਮਾਲ ਪੰਜਾਬੀ ਦਾ,
ਮਾਂ ਬੋਲੀ ਦੀ ਘਰ ਵਿੱਚ ੲਿੱਜਤ,ਕੰਮੀ ਜਿੰਨੀ ਵੇਖ ਰਿਹਾ
ਦੇਸ ਪਰਾੲੇ ਕੀ ਹੋਵੇਗਾ,ਖਬਰੈ ਹਾਲ ਪੰਜਾਬੀ ਦਾ ;
...................................
ਬਾਬਾ ਨਜ਼ਮੀ (ਪਾਕਿਸਤਾਨ)

----------
Sent from my Nokia phone

No comments:

Post a Comment

Life mantras