ਇੱਕ ਪਾਸੇ ਤਾਂ ਅਸੀਂ ਸੁਣਦੇ ਹਾਂ ਕਿ ਸਾਡਾ ਭਾਰਤ ਦੇਸ਼ ਤਰੱਕੀ ਦੀ ਰਾਹ ਤੇ ਅਗਾਂਹ ਵਧ ਰਿਹਾ ਹੈ,ਸਾਡੀਆਂ ਸਰਕਾਰਾਂ ਬਹੁਤ ਉਪਰਾਲੇ ਕਰ ਰਹੀਆਂ ਨੇ ਕਿ ਭਾਰਤ ਮੋਹਰੀ ਦੇਸ਼ਾ ਦੀ ਕਤਾਰ ਵਿੱਚ ਜਾ ਖੜੋਵੇ।ਸਾਡੀ ਜਨਤਾ ਦੁਨੀਆਂ ਦੀ ਕਿਸੇ ਵੀ ਸ਼ੈ ਨੂੰ ਵਰਤਨ ਜਾਂ ਵੇਖਣ ਤੋਂ ਕਿਤੇ ਵਾਂਝੀ ਨਾਂ ਰਹਿ ਜਾਵੇ,ਚਾਹੇ ਪੜਾਈ ਦੇ ਖੇਤਰ ਵਿੱਚ,ਚਾਹੇ ਵਿਦੇਸ਼ੀ ਖਾਣਪੀਣ ਜਾਂ ਪਹਿਨਣ ਪੱਖੋਂ।ਪਰ ਕੀ ਕੋਈ ਰਾਸ਼ਟਰ ਬਿਨਾਂ ਆਪਣੀਆਂ ਜੜਾਂ ਮਜਬੂਤ ਕਿਤਿਆਂ ਕਿਵੇਂ ਉਹਨਾਂ ਸ਼ਿਖਰਾਂ ਨੂੰ ਛੂਹ ਸਕਦਾ ਏ,ਜਿਹਨਾਂ ਦੀ ਬੁਨਿਆਦ ਹੀ ਕਮਜ਼ੋਰ ਤੇ ਦਬੇ ਕੁਚਲੇ ਤੇ ਓਹਨਾਂ ਗਰੀਬ ਲੋਕਾਂ ਦੀਆਂ ਟੁੱਟੀਆਂ ਉਮੀਦਾਂ ਦੀ ਲਾਸ਼ਾਂ ਤੇ ਰੱਖੀ ਗਈ ਹੋਵੇ।ਸੁਵਿਧਾਵਾਂ ਦੇ ਨਾਂ ਤੇ ਆਮ ਅਾਦਮੀ ਨਾਲ ਕੋਝਾ ਮਖੌਲ ਕੀਤਾ ਜਾਂਦਾ ਏ,ਨਾਂ ਤਾਂ ਇਸ ਦੇਸ਼ ਵਿੱਚ ਗਰੀਬਾਂ ਨੂੰ ਚੱਜ ਦੀ ਪੜਾੲੀ,ਨਾਂ ਰੋਟੀ ਕਮਾ ਕੇ ਖਾਣ ਦੀ ਵਿਵਸਥਾ ਤੇ ਨਾਂ ਹੀ ਸਿਹਤ ਸੇਵਾਵਾਂ ਨੇ । ਵੇਖਣ ਨੂੰ ਹੈ ਪਰ ਵਰਤਣ ਲਈ ਕੁਝ ਨਹੀਂ। ੲਿਹ ਸਭ ਜਾਣਦੇ ਨੇ ਕਿ ਸਰਕਾਰਾਂ ਦੇ ਦਿੱਤੇ ਹੱਕ ਜਨਤਾਂ ਕਿੰਨੇ ਕੁ ਵਰਤ ਸਕਦੀ ਹੈ । ਖਾਣਪੀਣ,ਪੜਾੲੀ,ਬਜੁਰਗਾਂ ਲੲੀ ਪੈਨਸ਼ਨਾਂ ਤੇ ਮੈਡੀਕਲ ਸਹੂਲਤਾਂ ਦੀ ਜਿਹੜੀ ਕਾਣੀ ਵੰਡ ਹੁੰਦੀ ਹੈ,ਉਸ ਤੋਂ ਵੀ ਸਭ ਜਾਣੂ ਹਨ ਬਹੁਤ ਵਿਉਂਤਾ ਬਣਨ ਤੋਂ ਬਾਅਦ ਜੋ ਕੁਝ ਜਨਤਾ ਲੲੀ ਭੇਜਿਆ ਜਾਂਦਾ ਹੈ ਉਸ ਵਿੱਚੋਂ ਦਸ ਜਾਂ ਵੀਹ ਪ੍ਰਤੀਸ਼ਤ ਹੀ ਲੋਕਾਂ ਤੱਕ ਪਹੁੰਚਦਾ ਹੈ। ਬਾਕੀ ਤਾਂ ਸਰਕਾਰੀ ਕੁਰਸੀਆਂ ਦੀ ਭੇਟ ਚੜ੍ਹ ਜਾਂਦੈ । ਉਸ ਬਚੇ ਕੁਚੇ ਨੂੰ ਲੈਣ ਲੲੀ ਜਿੱਥੋਂ ਦੇ ਲੋਕ ਅਾਪਸ ਵਿੱਚ ਲੜ ਮਰਦੇ ਹੋਣ ਤਾਂ ਕੋੲੀ ਕਿਵੇਂ ਕਹਿ ਸਕਦਾ ਹੈ ਕਿ ਅਸੀਂ ਕੋੲੀ ਵਿਕਾਸ ਕੀਤਾ ਤੇ ਅਸੀਂ ਅੱਗੇ ਵਧ ਰਹੇ ਹਾਂ।
----------
----------

No comments:
Post a Comment