expr:class='"loading" + data:blog.mobileClass'>

Wednesday, January 11, 2017

ਸੱਤਾ ਪਰਿਵਰਤਨ ਕੋਈ ਹੱਲ ਨਹੀਂ


ਬਾਦਲਾਂ ਦੀ ਸਰਕਾਰ ਦੀ ਕਾਰਗੁਜ਼ਾਰੀਆਂ ਤੇ ਨਿਗ੍ਹਾ...ਜਿਸਦੇ ਸਿਰ ਤੇ ਇਸ ਵਾਰ ਉਹ ਤੀਜੀ ਵਾਰ ਸੱਤਾ ‛ਚ ਆਉਣ ਨੂੰ ਕਾਹਲੇ ਨੇ।
ਦੇਖੋ ਹਾਈਵੇ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਜਿਹਨਾਂ ਉੱਤੇ ਚਲਣਾ ਹੈ ਤਾਂ ਪੈਸੇ ਦੇਣੇ ਪੈਣਗੇ..ਜਿਸ ਦਾ ਲੋਕਾਂ ਨਾਲੋਂ ਵੱਧ ਫਾਇਦਾ ਇਹਨਾਂ ਦੀਆਂ ਆਪਣੀਆਂ ਟਰਾਂਸਪੋਰਟਾਂ ਨੂੰ ਵੱਧ ਹੈ,ਕਬੱਡੀ ਟੂਰਨਾਮੈਂਟ ਸਪਾਂਸਰਾਂ ਨੇ ਕਰਵਾ ਦਿੱਤੇ,ਪੁਲਿਸ ਦਾ ਇਸਤੇਮਾਲ ਆਪਣੇ ਹਿੱਤ ਸੋਧਣ ਲਈ ਕੀਤਾ,ਇੰਡਸਟਰੀ ਦਾ ਹੋਰ ਸਟੇਟਾਂ ਵਿੱਚ ਟਰਾਂਸਫਰ,ਸਾਰੇ ਕਾਰੋਬਾਰਾਂ ਦਾ ਭੱਠਾ ਬਠਾਇਆ,ਇਸਲਈ ਬੇਰੁਜ਼ਗਾਰਾਂ ਦੀ ਗਿਣਤੀ ‘ਚ ਵਾਧਾ ਹੋਇਆ,ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਬੇਅਦਬੀ ਤੇ ਸਟੈਂਡ ਨਾ ਲੈਣਾ,ਗਰੀਬ ਜਨਤਾ ਨਾਲ ਅਨੇਕਾਂ ਧੱਕੇਸ਼ਾਹੀਆਂ ਅਤੇ ਹੋਰ ਬਹੁਤ ਮਸਲੇ ਜਿਹੜੇ ਹੱਲ ਨਹੀਂ ਹੋਏ,ਤੇ ਐਤਕੀ ਫੇਰ ਇਹ ਬੀਬੇ-ਸਾਊ ਬਣ ਲੋਕਾਂ ਦੀ ਕਚਹਿਰੀ ਹਾਜਰ ਹੋਏ ਨੇ...ਬੇਨਤੀ ਹੈ ਕਿ ਇਹਨਾਂ ਦੇ ਕੀਤੇ ਕੰਮਾਂ ਦਾ ਚੰਗੀ ਤਰਾਂ ਹਿਸਾਬ ਲਗਾਉਣ ਤੋਂ ਬਾਅਦ ਹੀ ਇਹਨਾਂ ਦੇ ਹੱਥ ਆਪਣੇ ਭਵਿੱਖ ਦੀ ਡੋਰ ਫੜਾਇਓ।
ਕਿਉਂਕਿ ਪਹਿਲਾਂ ਕੀਤੇ ਗਲਤ ਫੈਸਲਿਆਂ ਨੇ ਤਾਂ ਸਾਨੂੰ ਭੁੱਖਿਆਂ ਮਾਰਿਐ... ਇੱਕ ਹੋਰ ਗਲਤ ਫੈਸਲਾ ਆਪਣੇ ਘਰ-ਬਾਰ ਛੱਡ ਕੇ ਜਾਣ ਦੀ ਨੌਬਤ ਲਿਆਊ।ਕੇਵਲ ਸੱਤਾ ਵਿੱਚ ਬਦਲਾਅ ਕੋਈ ਪੱਕਾ ਇਲਾਜ ਨਹੀਂ ਸਾਡੀਆਂ ਮੁਸੀਬਤਾਂ ਦਾ।ਇਸਲਈ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ ਅਤੇ ਅੱਖਾਂ ਖੋਲ੍ਹ ਕੇ ਪਾਰਟੀਆਂ ਦੇ ਚਰਿੱਤਰ ਦੀ ਪੜਤਾਲ ਕਰਨੀ ਪਵੇਗੀ।
ਜਿਵੇਂ ਹੀ ਸਰਕਾਰ ਦੀ ਸੱਤਾ ਦਾ ਅਖੀਰਲਾ ਪੜਾਅ ਆਇਆ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਹਰਕਤ ਵਿੱਚ ਆਏ ਅਤੇ ਜਨਤਾ ਦੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਦਾ ਡਰਾਮਾ ਸ਼ੁਰੂ ਹੋਇਆ, ਕਿਤੇ ਟੂਟੀਆਂ ਸੜਕਾਂ ਦੀ ਰਿਪੇਅਰ ਸ਼ੁਰੂ ਹੋਈ ਕਿਤੇ ਨਵੇਂ ਖੜੇ ਕੈਂਡੀਡੇਟ ਛੋਟੇ ਮੋਟੇ ਲੋਕਾਂ ਦੇ ਰੁਕੇ ਕੰਮ ਕਰਾਉਂਦੇ ਨਜਰ ਆਏ।ਵਿਰੋਧੀ ਧਿਰਾਂ ਦੇ ਨੁਮਾਇੰਦੇ ਜਿਹੜੇ ਆਪਣੇ ਹਲਕਿਆਂ ਵਿਚੋਂ ਜਿੱਤੇ ਹੋਏ ਸਨ, ਉਹ ਵੀ ਮੌਸਮੀ ਡੱਡੂਆਂ ਵਾਂਗ ਧਰਤੀ ਤੋਂ ਬਾਹਰ ਨਿੱਕਲ ਆਏ।
ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਮੰਨਿਆ ਸੱਤਾਧਾਰੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਤਾਂ ਚਲੋ ਸੱਤਾ ਦੇ ਨਸ਼ੇ ‘ਚ ਚੂਰ ਸਨ ਪਰ,ਵਿਰੋਧੀ ਧਿਰ ਨੇ ਵੀ ਆਪਣੇ ਫਰਜ਼ ਤੇ ਡਟ ਕੇ ਪਹਿਰਾ ਨਹੀਂ ਦਿੱਤਾ।ਹੁਣ ਉਹੀ ਸਾਡੇ ਅੱਗੇ ਸਫਾਈਆਂ ਦੇ ਕੇ ਵੋਟ ਮੰਗਣ ਆ ਰਹੇ ਹਨ ਕਿ ਐਤਕੀ ਉਹਨਾਂ ਨੂੰ ਮੌਕਾ ਦਿਆ ਜਾਵੇ..ਪਿਛਲੀ ਵਾਰ ਤਾਂ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਸੀ।ਜੇ ਵਿਰੋਧੀ ਧਿਰ ਕਾਇਮ ਹੋ ਕੇ ਸਾਡੇ ਹੱਕਾਂ ਦੀ ਰਾਖੀ ਕਰਦੀ ਤਾਂ ਸੰਭਵ ਸੀ ਕਿ ਉਨ੍ਹਾਂ ਹੱਥ ਜਨਤਾ ਜਰੂਰ ਸੂਬੇ ਦੀ ਵਾਗਡੋਰ ਸੌਂਪਦੀ।ਹਾਲੇ ਬੁੱਕਾਂ ਚੋਂ ਬੇਰ ਡੁੱਲ੍ਹੇ ਨਹੀਂ,ਫੈਸਲਾ ਅਜੇ ਸਾਡੇ ਹੱਥ ਵਿੱਚ ਹੈ ਕਿ ਅਸੀਂ ਆਪਣਾ ਭਵਿੱਖ ਕਿਹੜੇ ਹੱਥਾਂ ‘ਚ ਦੇਣਾ ਹੈ।ਸੋ ਬੇਨਤੀ ਹੈ ਕਿ ਕਿਸੇ ਵੀ ਪਾਰਟੀ ਨੂੰ ਦੇਖ ਕੇ ਆਪਣੀ ਵੋਟ ਨਾਂ ਦੇਣਾ ਬਲਕਿ ਚੰਗੇ ਕੈਂਡੀਡੇਟ ਨੂੰ ਦੇਖ ਕੇ ਆਪਣਾ ਨੁਮਾਇੰਦਾ ਚੁਣਿਓ,ਜੋ ਤੁਹਾਡੇ ਸੁਖ-ਦੁਖ ਵਿੱਚ ਵਿਚਰਦਾ ਰਿਹਾ ਹੋਵੇ।
ਧੰਨਵਾਦ।
ਜਗਦੀਸ਼ ਕੁਮਾਰ ਦਿੱਸ਼ਾ
(ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ ਅਤੇ ਇਹ ਵਿਚਾਰ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਨੁਮਾਇੰਦੇ ਦੀ ਪੈਰਵੀ ਨਹੀਂ ਕਰਦੇ)

Monday, July 4, 2016

ਐਨਾ ਵਿਹਲਾ - Ena Vehla

ਗੀਤ - "ਐਨਾ ਵਿਹਲਾ"

ਗਾਇਕ - ਸਤਿੰਦਰ ਸਰਤਾਜ

ਐਲਬਮ - “ਹਜ਼ਾਰੇ ਵਾਲਾ ਮੁੰਡਾ”

**********

ਪੈ ਗਿਆ ਕਿੰਨਾ ਗੈਪ
ਸਮਾਂ ਤਾਂ ਖਾ ਗਿਆ ਏ
ਵਟਸਐਪ...ਚੈਟ...
ਕੋਈ ਆ ਗਈ ਵਿੱਦ ਸਨੈਪ
ਜਵਾਨੀ ਕਿੱਧਰ ਚੱਲੀ...
ਕੁਝ ਸੈਲਫ਼ੀ ਖਿੱਚ ਫਸਾ ਲਏ ਨੀਂ
ਤੂੰ ਕੰਮ ਤੋਂ ਬਾਹਰ ਬੁਲਾ ਲਏ ਨੀਂ
ਆ ਕਿਹੜੇ ਕੰਮੀਂ ਲਾ ਲਏ
ਆਪ ਲੁਕ ਬਹਿ ਗਈ ਕੱਲ੍ਹੀ..।

ਐਨਾ ਵਿਹਲਾ ਵੀ ਹੋ ਸਕਦਾ ਏ ਕੋਈ ਬੰਦਾ
ਸਾਰਾ ਦਿਨ ਹੀ ਫੋਨ ਨਾਂ ਆਸਾ ਪਾਸਾ ਵੇਖੇ
ਹੋ ਮਿੱਤਰਾ ਜਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ...
ਮਿੱਤਰਾ ਜਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ
ਜਿੱਧਰੋਂ ਖੁਸ਼ੀ ਭਾਲਦੈਂ ਉਹ ਤਾਂ ਨਿਰੇ ਭੁਲੇਖੇ
....ਭੁਲੇਖੇ....ਨਿਰੇ ਭੁਲੇਖੇ...

ਸੁਣ ਸਰਤਾਜ ਕੀ ਕਹਿੰਦਾ ਮਿੱਤਰਾ
ਨੋਟਿਸ ਕਿਉਂ ਨੀਂ ਲੈਂਦਾ -2

ਅੱਖੀਆਂ ਬਣੀਆਂ ਸੀ ਜੋ ਮਾਨਣ ਸੱਜਰਿਆਂ ਫੁੱਲਾਂ ਨੂੰ
ਜਾਂ ਫੇਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ
ਓ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗ੍ਹਾ ਟਿਕਾਈਆਂ ਨੇ...
ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗ੍ਹਾ ਟਿਕਾਈਆਂ ਨੇ
ਓਏ ਤੇਰੇ ਉਪਰੋਂ ਗੁਜਰੀ ਜਾਂਦੇ ਬੱਦਲ ਭਾਰੇ
...ਨਜ਼ਾਰੇ...ਹੁਲਾਰੇ...

ਸੂਰਜ ਚੜ੍ਹਦਾ ਲਹਿੰਦਾ ਵੇ ਤੂੰ ਨੋਟਿਸ ਕਿਉਂ ਨੀਂ ਲੈਂਦਾ - 2

ਤੈਨੂੰ ਖੁਦ ਵੀ ਲਗਦਾ ਜਿੰਦਗੀ ਵਿੱਚ ਕੁਝ ਕੀਤਾ ਤੂੰ
ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ਼ ਵਜਾਉਂਦਾ
ਆਹ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ...
ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ
ਬੈਠਾ ਤਕਦਾ ਰਹਿੰਦਾ ਕਦ ਰਿਪਲਾਈ ਆਉਂਦਾ
...ਆਉਂਦਾ...ਰਿਪਲਾਈ ਆਉਂਦਾ...

ਦਿਲ ਟਿਕ ਕੇ ਨੀਂ ਬਹਿੰਦਾ ਏਹ ਸਕਰੀਨ ਨੂੰ ਤੱਕਦਾ ਰਹਿੰਦਾ -2

ਆਹ ਨੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਇਵਰੀਆਂ...
ਆਹ ਨੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਇਵਰੀਆਂ
ਰੋਕਣ ਵਾਲਿਆਂ ਨੂੰ ਤੂੰ ਕਹਿੰਨੈ ਮਾਮੇ - ਸਾਲੇ
ਤੇਰਾ ਛੜੇ ਛਾਂਟ ਦਾ ਕੀ ਐ ਆਪੇ ਭੁਗਤ ਲਵੀਂ...
ਤੇਰਾ ਛੜੇ ਛਾਂਟ ਦਾ ਕੀ ਐ ਆਪੇ ਭੁਗਤ ਲਵੀਂ
ਪਰ ਇਹਨਾਂ ਸੜਕਾਂ ਤੋਂ ਈ ਜਾਂਦੇ ਬੱਚਿਆਂ ਵਾਲੇ
...ਵਾਲੇ...ਜੀ ਬੱਚਿਆਂ ਵਾਲੇ...

ਫਰਕ ਬੜਾ ਹੀ ਪੈਂਦਾ ਜਦ ਕੋਈ ਬੇਕਸੂਰ ਦੁੱਖ ਸਹਿੰਦਾ -2
ਦਿਲ ਟਿਕ ਕੇ ਨੀਂ ਬਹਿੰਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ -2
ਸੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀਂ ਲੈਂਦਾ -2

Sunday, July 3, 2016

ਜੋ ਬੀਤ ਗਿਆ ਸੋ ਮੁੱਕ ਗਿਆ


ਅੱਜ ਨੂੰ ਸਾਂਭ ਛੱਡ ਪਿੱਛਲਾ ਰੋਣਾ
ਬੀਤ ਗਏੇ ਨੂੰ ਨਾ ਜੱਫੀਆਂ ਪਾ,
ਜੋ ਬੀਤ ਗਿਆ ਸੋ ਮੁੱਕ ਗਿਆ
ਦੇ ਯਾਦਾਂ ਦੇ ਸਭ ਦਰਦ ਭੁਲਾ;

ਸੋਹਣੀ ਰੰਗ ਬਿਰੰਗੀ ਤਿਤਲੀ
ਉਹ ਤੇਰੀ ਹੈ ਤੇ ਨਾ ਮੇਰੀ ਹੈ,
ਨਿੱਤ ਨਵੇਂ ਫੁੱਲਾਂ ਦੀ ਸਾਥਣ ਜੋ
ਰਹੀ ਉਹ ਆਪਣੇ ਕਰਮ ਕਮਾ:

ਖੁਸ਼ਬੂਆਂ ਦੀ ਨਾ ਕੋਈ ਵਸੀਅਤ
ਕੋਈ ਨਾ ਸਕਿਆ ਨਾਂ ਆਪਣੇ ਲੁਆ,
ਤੂੰ ਫੁੱਲ ਤੇਰੀ ਆਪਣੀ ਸ਼ੋਭਾ
ਐਂਵੇਂ ਮਰ ਮਰ ਕੇ ਨਾ ਜੂਨ ਹੰਢਾ;


ਕਿਸੇ ਦੀ ਪੈੜ ਨਹੀਂ ਦੇਖੀ ਦੀ
ਮੰਜਿਲ “ਦਿੱਸ਼ਿਆ" ਜੇ ਤੂੰ ਪਾਉਣੀ ਏ,
ਬੰਨ੍ਹ ਲੈ ਗੰਢ ਉਮੀਦ ਦੀ ਪੱਲੇ
ਰਾਹ ਚਲ ਆਪਣਾ ਤੂੰ ਆਪ ਬਣਾ ;


ਰਚਨਾ
ਜਗਦੀਸ਼ “ਦਿਸ਼ਾ"
3 ਜੁਲਾਈ 2016


Life mantras