expr:class='"loading" + data:blog.mobileClass'>

Monday, April 4, 2016

दीदार

जुबां पे मेरी हर वक्त
खुदा के बाद जिसका
नाम आता है.......
वो संगदिल है इतना
कि मिले बिन ही
निकल जाता है,
खैर...
चलो कोई बात नहीं
गुरूर उसका भी
खुदा सलामत रखे,
मुझे भी उसके
दीद की तडप
कयामत तक रहे,
कभी वो वक्त
भी जरूर आयेगा
जब दिल उसका भी
पसीज जायेगा,
इश्क नाम नहीं
सहज ही दीदार का
मजा तब है जब
अपने आप
खिचां आये
तेरी चौखट पे
कदम यार का।
जगदीश "दिश्शा"
(४अप्रैल२०१६)

Thursday, March 10, 2016

ਹੋਰ ਅਜਮਾ ਜਿੰਦਗੀ !

                 
                     ਜਿੰਦਗੀ ਪੈਰ ਪੈਰ ਤੇ ਅਜਮਾਉਂਦੀ ਐ
                     ਰੰਗ ਬਦਲ ਬਦਲ ਕੇ ਰੁਆਉਂਦੀ ਐ,
                    ਸਹੁੰ ਅਸੀਂ ਵੀ ਨਾ ਹਾਰਨ ਦੀ ਖਾ ਆਏ
                    ਦਾਅ ਸਾਂਹ ਮੁੱਕਿਆਂ ਤੱਕ ਦਾ ਲਾ ਆਏ,
                     ਜੇ ਅੰਤ ਸਿਤਮਾਂ ਦਾ ਨਹੀਂ ਤੇਰਿਆਂ ਦਾ
    ਫੂਕ ਸੱਧਰਾਂ ਅਸੀਂ ਵੀ ਕੰਮ ਮੁਕਾ ਆਏ;

Wednesday, March 9, 2016

ਦਰਦ ਏ ਦਿਲ


                       ਕਦੇ ਹਸ ਪੈਣਾ,ਕਦੇ ਰੁੱਸ ਜਾਣਾ
                ਅੰਦਾਜ਼ ਇਹ ਤੁਹਾਡਾ ਸਿਹਾ ਨਹੀਂਓ ਜਾਂਦਾ,
                   ਰੱਬ ਮੰਨਿਐ ਤੁਹਾਨੂੰ ਪਰ ਕਦਰ ਨਹੀਂ
                 ਧੱਕੇ ਨਾਲ ਪਿਆਰ ਲਿਆ ਨਹੀਂਓ ਜਾਂਦਾ,
                     ਰੁੱਸਣੇ ਨੂੰ ਚਿੱਤ ਮੇਰਾ ਵੀ ਏ ਕਰਦਾ
              ਬੋਲਿਆਂ ਬਿਨਾਂ ਵੀ ਪਰ ਰਿਹਾ ਨਹੀਂਓ ਜਾਂਦਾ,
                    ਅੱਖਾਂ ਪੜ੍ਹੋ ਤੇ ਜਾਣੋ ਹਾਲ ਦਿਲ ਦਾ
                 ਮੂੰਹੋਂ ਵਾਰੀ ਵਾਰੀ ਵੀ ਕਿਹਾ ਨਹੀਂਓ ਜਾਂਦਾ,
           'ਦਿਸ਼ਾ' ਉਲਝੇ ਖੁਆਬਾਂ ਦੀ ਗੰਢ ਬਣ ਰਹਿ ਗਿਆ
              ਸਿਰਿਆਂ ਨੂੰ ਹੱਥੀਂ ਹੁਣ ਲਿਆ ਨਹੀਂਓ ਜਾਂਦਾ।

                             ਜਗਦੀਸ਼ "ਦਿੱਸ਼ਾ"

Life mantras