ਮਹਾਰਾਜਾ ਰਣਜੀਤ ਸਿੰਘ
(13nov.1780-27june1839)
ਉਨ੍ਹਾ ਦੇ ਚਲਾਣੇ ਤੋਂ ਕਈ ਵਰ੍ਹੇ ਬਾਅਦ ਵੀ,ਉਸੇ ਸ਼ਾਂਤ,ਸੁਖੀ ਤੇ ਸੁਰੱਖਿਅਤ ਪੰਜਾਬ ਦੇ ਕੌਮੀ ਕਵੀ,ਸਯੱਦ ਸ਼ਾਹ ਮੁਹੰਮਦ (੧੭੮੨-੧੮੬੨) ਨੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ,ਇਹ ਖੁੱਲੇ-ਬੰਦ ਆਖਿਆ ਸੀ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ ।
ਮੁਲਤਾਨ,ਕਸ਼ਮੀਰ,ਪਸ਼ੌਰ,ਚੰਬਾ,
ਜੰਮੂ,ਕਾਂਗੜਾ,ਕੋਟ ਨਿਵਾਇ ਗਿਆ ।
ਹੋਰ ਦੇਸ਼ ਲਦਾਖ਼ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ ।
----------
Sent from my Nokia phone
Tuesday, July 23, 2013
ਤਕਦੀਰ...
ਉਪਰੋਂ ਦੀ ਲੰਘ ਗਏ,ਮੁਹੱਬਤਾਂ ਦੇ ਕਾਫਲੇ ਥੱਲਿਓ ਦੀ ਨਦੀਆਂ ਦੇ ਨੀਰ
ਨਾਂ ਹਾਣੀਆਂ ਦੇ ਰਹੇ ਨਾਂ ਪਾਣੀਆਂ ਦੇ ਰਹੇ
ਪੁੱਲਾਂ ਜਿਹੀ ਸਾਡੀ ਤਕਦੀਰ...
----------
Sent from my Nokia phone
ਨਾਂ ਹਾਣੀਆਂ ਦੇ ਰਹੇ ਨਾਂ ਪਾਣੀਆਂ ਦੇ ਰਹੇ
ਪੁੱਲਾਂ ਜਿਹੀ ਸਾਡੀ ਤਕਦੀਰ...
----------
Sent from my Nokia phone
Sunday, July 21, 2013
ਰੰਜਨ ਆਤਮਜੀਤ ਦੀ ਇੱਕ ਰਚਨਾ
'ਰੰਜਨ ਆਤਮਜੀਤ ਦੀ ਇੱਕ ਰਚਨਾ'
ਸਾਜ਼ਿਸ਼ੀ ਹਵਾ ਨੂੰ ਅਾਖੋ ਕਿ ਕੁਝ ਸ਼ੱਕ ਹੈ ਤਾਂ ਮੇਰੇ ਪਰਾਂ ਨੂੰ ਪਰਖ ਲਵੇ,
ਪਹੁੰਚਣਾ ਤਾਂ ਮੈਂ ਜਰੂਰ ਹੈ ਚਾਹੇ ਮੰਜਿਲ ਕੁਝ ਹੋਰ ਪਰਾਂ ਸਰਕ ਲਵੇ ।
ਸਵੇਰ ਹੋਈ ਤਾਂ ਮੈਂ ਸੂਰਜ ਨੂੰ ਲੈ ਹੀ ਆਵਾਂਗਾ,ਪਰ ਪਹਿਲਾਂ,
ਇਸ ਨਗਰ ਦੇ ਹਨੇਰਿਆਂ 'ਚ ਕਿਸੇ ਸੱਸੀ ਦਾ ਮਹਿਰਮ ਗਰਕ ਲਵੇ ।
ਫਿਰ ਕੋਈ ਅੌਖੇ ਨਹੀਂ ਉਸ ਲਈ ਅਰਥ ਬਿਰਖਾਂ ਦੇ ਪਹਿਚਾਨਣੇ,
ਮਾਰੂਥਲ ਵਿੱਚ ਜੇ ਕੁਝ ਘੜੀਆਂ ਮੁਸਾਫਿਰ ਛਾਂ ਲਈ ਤਰਸ ਲਵੇ ।
ਕੁਝ ਆਸ ਸੀ ਪਿਆਰ ਦੇ ਖਤਾਂ ਤੇ ਮਹਿਬੂਬ ਦੇ ਰੁਮਾਲ ਨੂੰ,
ਕਿ ਸ਼ਾਇਦ ਭਲਕੇ ਉਹ ਵੀ ਇਕਾਂਤ ਲਈ ਕੱਢ ਕੁਝ ਵਕਤ ਲਵੇ ।
ਮੇਰੀ ਕੱਚੀ ਉਮਰ ਨੂੰ ਹੰਢਾਇਆ ਮਾਹੀ ਨੇ ਕੁਝ ਇਸ ਤਰਾਂ,
ਜਿਵੇਂ ਪੱਕੀ ਫਸਲ ਤੇ ਕੋਈ ਬੱਦਲ ਕਾਲਾ ਧਿੰਗਜ਼ੋਰੀ ਬਰਸ ਲਵੇ ।
ਕਰਨ ਕਿਸ ਕੋਲ ਫਰਿਆਦ ਆਖਿਰ ਇਹ ਵਿਚਾਰੀਆਂ ਤਿਤਲੀਆਂ,
ਜਦੋਂ ਕਾਗਜ਼ ਦੇ ਫੁੱਲਾਂ ਨੂੰ ਕੋਈ ਸਜ਼ਾ ਕੇ ਬਾਗਾਂ ਵਿੱਚ ਵਰਤ ਲਵੇ ।
ਆ ਉਦੋਂ ਤੱਕ ਕਰ ਦੇਈਏ ਸਭ ਉਮੰਗਾਂ ਤੇ ਖਾਹਿਸ਼ਾਂ ਨੂੰ ਮੁਲਤਵੀ,
ਜਦੋਂ ਤੱਕ ਯਾਰੀਆਂ ਲਾਉਣ ਦੀ ਉਮਰ ਇਸ ਨਗਰ ਚ ਨਾਂ ਪਰਤ ਲਵੇ ।
ਚਾਹੁੰਦੇ ਹੋ ਜੇ ਹਰ ਹਰਫ਼ ਨੂੰ ਮੇਰੇ ਸੀਨੇ ਦੇ ਪਾਰ ਕਰਨਾ,
ਤਾਂ ਗਜ਼ਲ ਨੂੰ ਆਖੋ ਕਿ ਹਿੱਸੇ ਆਪਣੇ ਦਾ ਇਹ ਮੰਗ ਕੇ ਦਰਦ ਲਵੇ ।

Subscribe to:
Posts (Atom)
-
ਗੀਤ - ਹਮਜ਼ਾ ਗਾਇਕ - ਸਤਿੰਦਰ ਸਰਤਾਜ ਐਲਬਮ - ਹਮਜ਼ਾ ********* ਓ ਹਮਜ਼ਾ...ਓ ਹਮਜ਼ਾ ਹਮਜ਼ਾ...ਹੱਕ ਹਕੂਕ ਵਸੀਲਾ,...
-
ਪੰਜਾਬ ‘ਚ ਨਵੀਂ ਸਰਕਾਰ ਕਿਸ ਦੀ ਬਣੂ ਕਿਸ ਦੀ ਨਹੀਂ ਹਾਲੇ ਕੁਝ ਨੀਂ ਕਹਿ ਸਕਦੇ।ਪਰ,ਜੇ ਪਹਿਲਾਂ ਆਲਾ ਹਿਸਾਬ ਲਾਈਏ...ਕਿ ਜੇ ਇਹੀ ਦੋਏ ਪਾਰਟੀਆਂ ਹੁੰਦੀਆਂ ਤਾਂ ਕਿਸ...
-
"जिंदगी में आगे बढ़ने के लिए आपकी इच्छाशक्ति मजबूत होनी चाहिए" किसी के कहे ये शब्द कब जिंदगी का अहम सबक बन गये,याद नहीं ! लेकिन म...