expr:class='"loading" + data:blog.mobileClass'>

Monday, June 20, 2022

ਦਿਲਾਸੇ

ਕੁਝ ਪੁਰਾਣੀਆਂ ਗੱਲਾਂ ਚੈਟ ਦੀਆਂ
ਪੜ੍ਹ ਕੇ ਹੀ ਮਨ ਪਰਚਾ ਲਈਦੈ,
ਕੋਈ ਆਪਣਾ ਬਣਾ ਕੇ ਭੁੱਲ ਗਿਆ
ਹੌਂਸਲਾ ਦੇ ਕੇ ਮਨ,ਸਮਝਾ ਲਈਦੈ,
ਵਕਤ ਬਦਲ ਗਿਆ, ਸ਼ਾਇਦ
ਉਹ ਨਹੀਂ ਬਦਲਿਆ ਹੋਣਾ...
ਉਮੀਦ ਝੂਠੀ ਦਾ ਦੇ ਦਿਲਾਸਾ
ਭਰੋਸਾ ਪਿਆਰ ਦਾ ਬਚਾ ਲਈਦੈ,
ਨਹੀਂ ਹਰਖ਼ ਕਿ ਉਹ ਦੂਰ ਰਹਿਕੇ
ਰਾਜ਼ੀ ਹੈ, ਓਸਤੇ ਮੇਰਾ ਹੱਕ ਵੀ ਕੀ ?
ਚੁੱਪ ਰਹਿਕੇ, ਉਡੀਕਾਂ ਦਾ ਸਿਤਮ
ਤਨ ਆਪਣੇ ਉੱਤੇ ਹੰਢਾ ਲਈਦੈ...
ਤਨ ਆਪਣੇ ਉੱਤੇ.....!!!!!

Monday, February 28, 2022

Girl with horse

I think every day effort definitely leads to improvement.Just thinking makes the wings flutter but flight is not possible.
Girl with horse
Size: 24 inches ×36 inches
Medium: Oil colour
#DisshaArt #oilpainting

Wednesday, April 28, 2021

ਕੁਝ ਘਟ ਜਾ ਗਿਐ

 


ਬਾਕੀ ਤਾਂ ਸਭ ਠੀਕ ਐ,ਪਤਾ ਨਹੀਂ ਕਿਉਂ

ਲਗਦੈ ਜਿੰਦਗੀ ਚੋਂ ਕੁਝ ਜਿਵੇਂ ਘਟ ਜਾ ਗਿਐ,

ਮੁੜ ਚਿਹਰੇ ਤੋਂ ਪਹਿਲਾਂ ਵਾਂਗ ਹਾਸਾ ਮੇਰੇ, ਤੇ

ਖ਼ਵਾਬਾਂ ਨੂੰ ਪਿਆ ਬੂਰ,ਕਿਉਂ ਘਟ ਜਾ ਗਿਐ ?

ਜੇ ਹੈ ਕੋਈ ਜਵਾਬ ! ਤਾਂ ਹੋ ਸਕੇ ਜਰੂਰ ਦੇਣਾ

ਸਾਹਾਂ ਦਾ ਖੈਰ-ਸਿਲਸਿਲਾ ਵੀ ਗੁੰਮ ਜਿਹਾ ਲਗਦੈ,

ਰਾਹਾਂ ਦੀ ਵਾਟ੍ਹ ਜੋਹਣਾ ਅੱਜਕਲ੍ਹ ਘਟ ਜਾ ਗਿਐ;

ਰੀਝਾਂ ਦਿਲ ਦੀਆਂ ਦਾ ਵਜ਼ਨ ਤਾਂ ਓਨਾ ਈ ਐ,ਪਰ

ਉਮੀਦਾਂ ਦਾ ਪਤਾ ਨਹੀਂ ਕਿਉਂ ਘਟ ਜਾ ਗਿਐ।

ਲਿਖਣ ਦਾ ਚੱਜ ਤਾਂ ਪਹਿਲਾਂ ਈ ਨੀਂ ਦਿੱਸ਼ੇ ਨੂੰ

ਪਤੈ ! ਪਰ ਕਾਗਜ਼ਾਂ ਨਾਲ ਵੀ ਰਾਬਤਾ ਸੱਚੀਂ !

ਘਟ ਜਾ ਗਿਐ ! ਦੱਸੀਂ...ਕਿਉਂ ਘਟ ਜਾ ਗਿਐ ?

Life mantras