Girl with horse
Size: 24 inches ×36 inches
Medium: Oil colour
ਬਾਕੀ ਤਾਂ ਸਭ ਠੀਕ ਐ,ਪਤਾ ਨਹੀਂ ਕਿਉਂ
ਲਗਦੈ ਜਿੰਦਗੀ ਚੋਂ ਕੁਝ ਜਿਵੇਂ ਘਟ ਜਾ ਗਿਐ,
ਮੁੜ ਚਿਹਰੇ ਤੋਂ ਪਹਿਲਾਂ ਵਾਂਗ ਹਾਸਾ ਮੇਰੇ, ਤੇ
ਖ਼ਵਾਬਾਂ ਨੂੰ ਪਿਆ ਬੂਰ,ਕਿਉਂ ਘਟ ਜਾ ਗਿਐ ?
ਜੇ ਹੈ ਕੋਈ ਜਵਾਬ ! ਤਾਂ ਹੋ ਸਕੇ ਜਰੂਰ ਦੇਣਾ
ਸਾਹਾਂ ਦਾ ਖੈਰ-ਸਿਲਸਿਲਾ ਵੀ ਗੁੰਮ ਜਿਹਾ ਲਗਦੈ,
ਰਾਹਾਂ ਦੀ ਵਾਟ੍ਹ ਜੋਹਣਾ ਅੱਜਕਲ੍ਹ ਘਟ ਜਾ ਗਿਐ;
ਰੀਝਾਂ ਦਿਲ ਦੀਆਂ ਦਾ ਵਜ਼ਨ ਤਾਂ ਓਨਾ ਈ ਐ,ਪਰ
ਉਮੀਦਾਂ ਦਾ ਪਤਾ ਨਹੀਂ ਕਿਉਂ ਘਟ ਜਾ ਗਿਐ।
ਲਿਖਣ ਦਾ ਚੱਜ ਤਾਂ ਪਹਿਲਾਂ ਈ ਨੀਂ ਦਿੱਸ਼ੇ ਨੂੰ
ਪਤੈ ! ਪਰ ਕਾਗਜ਼ਾਂ ਨਾਲ ਵੀ ਰਾਬਤਾ ਸੱਚੀਂ !
ਘਟ ਜਾ ਗਿਐ ! ਦੱਸੀਂ...ਕਿਉਂ ਘਟ ਜਾ ਗਿਐ ?